ਇਲਾਕੇ ਦੇ ਵਿਕਾਸ ਲਈ ਗਰੇਵਾਲ ਬੀਬੀਆਂ ਨੂੰ ਜਿਤਾਉਣਾ ਜਰੂਰੀ : ਜੋਰਾਵਰ ਸਿੰਘ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਭੋਲ਼ਾ ਪੁਰ ਜੋਨ ਤੋਂ ਬਲਾਕ ਸੰਮਤੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਅਤੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸ਼ੰਕਰ ਕਲੋਨੀ ਦੀ ਸਰਪੰਚ ਨੇਹਾ ਚੌਰਸੀਆ ਵੱਲੋਂ ਇੱਕ ਚੋਣਾਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਜੋਰਾਵਰ ਸਿੰਘ ਅਤੇ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਦੇ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਯੂ ਐਸ ਏ ਪੁੱਜੇ। ਉਨ੍ਹਾਂ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿੱਚ ਪੂਰਨ ਬਹੁਮਤ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੀ ਉੱਤਰ ਕੇ ਜਿੱਥੇ ਹਰ ਪੱਖੋਂ ਵਿਕਾਸ ਕਰਵਾ ਰਹੀ ਹੈ ਉੱਥੇ ਹੀ ਲੋਕ ਭਲਾਈ ਦੀਆਂ ਨਵੀਆਂ ਨਵੀਆਂ ਸਕੀਮਾਂ ਲਿਆ ਕੇ ਆਮ ਵਰਗ ਨੂੰ ਲਾਭ ਪਹੁੰਚਾ ਰਹੀ ਹੈ। ਇਸ ਤੋਂ ਇਲਾਵਾ ਪਿਛਲੀਆਂ ਸਰਕਾਰਾਂ ਰੁਜਗਾਰ ਪ੍ਰਾਪਤੀ, ਭ੍ਰਿਸ਼ਟਾਚਾਰ ਦੇ ਖਾਤਮੇ, ਸਹਿਤ ਸੁਧਾਰਾਂ ਅਤੇ ਨਸ਼ਿਆਂ ਦੇ ਖਾਤਮੇ ਲਈ ਕੋਈ ਵੀ ਨੀਤੀ ਨਹੀਂ ਬਣਾ ਪਾਈਆਂ ਸਨ ਉਸਦੇ ਉਲਟ ਭਗਵੰਤ ਮਾਨ ਸਰਕਾਰ ਨੇ ਸਾਰੇ ਖੇਤਰਾਂ ਵਿੱਚ ਵੱਡੇ ਕੰਮ ਕੀਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੇਠਲੇ ਪੱਧਰ ਤੱਕ ਵਿਕਾਸ ਕਾਰਜ ਕਰਵਾਉਣ ਲਈ ਬਲਾਕ ਸੰਮਤੀਆਂ ਅਤੇ ਜਿਲ੍ਹਾ ਪ੍ਰੀਸ਼ਦ ਉਮੀਦਵਾਰ ਜਿੱਤਣੇ ਜਰੂਰੀ ਹਨ ਤਾਂ ਜ਼ੋ ਉਪਰ ਤੋਂ ਹੇਠਾਂ ਤੱਕ ਕਾਇਮ ਹੋਇਆ ਤਾਲਮੇਲ ਲੋਕਾਂ ਲਈ ਕੰਮ ਕਰ ਸਕੇ। ਸ੍ਰ ਜੋਰਾਵਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਸਮਾਜਸੇਵਾ ਦੀ ਪਿੱਠ ਭੂਮੀ ਵਾਲੀਆਂ ਦੋਵਾਂ ਗਰੇਵਾਲ ਬੀਬੀਆਂ ਨੂੰ ਜਿਤਾਉਣਾ ਜਰੂਰੀ ਹੈ ਕਿਉਂਕਿ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਅਤੇ ਇੰਦਰਪਾਲ ਸਿੰਘ ਗਰੇਵਾਲ ਦੁਆਰਾ ਆਪਣੇ ਦਮ ਉੱਤੇ ਕੀਤੇ ਕੰਮਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ 14 ਦਸੰਬਰ ਨੂੰ ਲੋਕਾਂ ਨੂੰ ਝਾੜੂ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਸਰਬਜੀਤ ਸਿੰਘ ਸੈਣੀ, ਦਲਜੀਤ ਕੌਰ, ਰਣਜੀਤ ਸਿੰਘ, ਮਨਪ੍ਰੀਤ ਸਿੰਘ ਕੱਕੜ, ਸਰਪੰਚ ਧਰਮਿੰਦਰ, ਤਰਸੇਮ ਲਾਲ, ਅਸ਼ੋਕ ਸ਼ਰਮਾ, ਸਰਵਨ ਸਿੰਘ, ਮੁੰਨਾ ਨਾਹਰ ਅਤੇ ਹੋਰ ਹਾਜ਼ਰ ਸਨ।


No comments
Post a Comment